ਚੰਗੇਰੇ ਇੰਟਰਨੈੱਟ ਲਈ ਤੁਹਾਡੀਆਂ ਯੋਗਤਾਵਾਂ ਦੀ ਲੋੜ ਹੈ
Mozilla ਸਭ ਲੋਕਾਂ ਲਈ ਆਜ਼ਾਦ ਅਤੇ ਜੀ ਆਇਆਂ ਨੂੰ ਕਹਿਣ ਵਾਲਾ ਇੰਟਰਨੈੱਟ ਯਕੀਨੀ ਬਣਾਉਣ ਵਾਸਤੇ ਕੰਮ ਕਰਨ ਵਾਲਾ ਗ਼ੈਰ-ਮੁਨਾਫ਼਼ਾ ਸੰਗਠਨ ਹੈ। ਇਸ ਵਾਸਤੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ। ਸਾਡੀ ਕਮਿਊਨਟੀ ਦਾ ਹਿੱਸਾ ਬਣ ਕੇ ਤੁਸੀਂ ਖੋਜਾਂ ਕਰਨ, ਜਵਾਬਦੇਹੀ ਤੇ ਭਰੋਸਾ ਵਧਾਉਣ ਅਤੇ ਹਰ ਕਿਸੇ ਲਈ ਇੰਟਰਨੈੱਟ ਨੂੰ ਵਧੀਆ ਥਾਂ ਬਣਾਉਣ ਲਈ ਮਦਦ ਕਰ ਸਕਦੇ ਹੋ।
ਤੁਸੀਂ ਯੋਗਦਾਨ ਕਿਵੇਂ ਦੇ ਸਕਦੇ ਹੋ…
ਸਮੱਗਰੀ ਦਾ ਉਲੱਥਾ ਕਰੋ
ਇੰਟਰਨੈੱਟ ਤਦੇ ਹੀ ਗਲੋਬਲ ਕਹਾਉਂਦਾ ਹੈ ਜਦੋਂ ਇਸ ਨੂੰ ਸਭ ਕਿਤੇ ਸਮਝਿਆ ਜਾਵੇ। Mozilla ਦੇ ਉਤਪਾਦਾਂ ਅਤੇ ਵੈੱਬਸਾਇਟਾਂ ਨੂੰ ਆਪਣੀ ਲੋਕਲ ਬੋਲੀ ਵਿੱਚ ਉਲੱਥਾ ਕਰਨ ਵਿੱਚ ਸਾਡੀ ਮਦਦ ਕਰੋ।
Mozilla ਦੇ ਕੋਡਬੇਸ ਵਿੱਚ ਯੋਗਦਾਨ ਦਿਉ
ਕਈ ਕਿਸਮ ਦੇ ਵਿਕਾਸ ਦੇ ਮੌਕਿਆਂ ਵਿੱਚ ਹਿੱਸਾ ਪਾ ਕੇ Mozilla ਉਤਪਾਦਾਂ ਨੂੰ ਸਰਗਰਮ ਰੂਪ ਵਿੱਚ ਸੁਧਾਰੋ।
ਨਿੱਜੀ ਅਤੇ ਸਮਾਗਮ ਇੰਤਜ਼ਾਮ
Mozilla ਉਤਪਾਦਾਂ ਨੂੰ ਵਰਤਣਾ ਸੌਖਾ ਬਣਾਉਣ ਲਈ ਮਦਦ ਕਰੋ। Mozilla ਸਹਿਯੋਗੀ ਕਮਿਊਨਟੀ ਮੰਚਾਂ ਵਿੱਚ ਹਿੱਸਾ ਲੈ ਕੇ ਲੋਕਾਂ ਦੇ “ਮਦਦ” ਸਵਾਲਾਂ ਦੇ ਜਵਾਬ ਦਿਓ।
ਕਮਿਊਨਟੀ ਦਾ ਹਿੱਸਾ ਬਣੋ
Mozilla ਕਮਿਊਨਟੀ ਵਿੱਚ ਹਿੱਸਾ ਲੈਣਾ ਚਾਹੋਗੇ? ਸਾਡੇ ਕਮਿਊਨਟੀ ਮੰਚ ਉੱਤੇ ਸਾਰੇ ਵਲੰਟੀਅਰ ਮੌਕਿਆਂ ਦੀ ਜਾਂਚ ਕਰੋ।
ਸਾਡਾ ਮਕਸਦ
ਸਾਡਾ ਮਕਸਦ ਇੰਟਰਨੈੱਟ ਨੂੰ ਸਭ ਲਈ ਜਨਤਕ ਸਰੋਤ, ਆਜ਼ਾਦ ਅਤੇ ਪਹੁੰਚ ਵਿੱਚ ਬਣਾਉਣਾ ਹੈ। ਇੰਟਰਨੈੱਟ ਅਸਲੀਅਤ ਵਿੱਚ ਲੋਕਾਂ ਨੂੰ ਪਹਿਲ ਦਿੰਦਾ ਹੈ, ਜਿੱਥੇ ਕਿ ਵਿਅਕਤੀ ਆਪਣੇ ਤਜਰਬੇ ਦੇ ਅਧਾਰ ਉੱਤੇ ਸ਼ਕਲ ਦੇ ਸਕਦੇ ਹਨ ਅਤੇ ਇਖਤਿਆਰ ਪ੍ਰਾਪਤ, ਬੇਫ਼ਿਕਰ ਅਤੇ ਆਜ਼ਾਦ ਹਨ।